Gurlez Akhtar Instagram – ਸਤਿ ਸ੍ਰੀ ਅਕਾਲ ਜੀ । ਅਸੀਂ ਬਾਪੂ (Dad) ਦਾ ਸਾਥ ਬਹੁਤ ਘੱਟ ਵਕਤ ਲਈ ਮਾਣਿਆ ਕਿਉਂਕਿ Dad ਸਾਨੂੰ ਸਰੀਰਕ ਰੂਪ ਚ ਬਹੁਤ ਪਹਿਲਾਂ ਛੱਡ ਗਏ ਸਨ। Dad ਦੇ ਜਾਣ ਤੋਂ ਬਾਅਦ ਬਹੁਤ ਔਖ ਦੇਖੀ। ਚੰਗੇ ਮਾੜੇ ਦਿਨ ਦੇਖੇ। (ਸਭ ਦੇ ਮਾਂ ਬਾਪ ਸਲਾਮਤ ਰਹਿਣ ) ਸਾਡੀ ਮਾਂ ਨੇ ਸਾਡਾ ਬਹੁਤ ਸਾਥ ਦਿੱਤਾ। ਉਹ ਪਿਓ ਵੀ ਬਣੀ ਤੇ ਮਾਂ ਹੋਣਾ ਵੀ ਨਾ ਭੁੱਲੀ। ਮੇਰੇ ਨਾਲ ਤਾਂ ਹਮੇਸ਼ਾਂ ਢਾਲ ਬਣ ਕੇ ਖੜੀ ਰਹੀ। ਜਿਵੇਂ ਆਪਾਂ ਮਾਂ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਏਦਾਂ ਹੀ ਬਾਪ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਜ਼ਿੰਦਗੀ ਚ ਪਰ ਆਪਾਂ ਕਦੇ ਵੀ ਆਪਣਾ ਪਿਆਰ ਆਪਣੇ ਬਾਪ ਨੂੰ ਜਤਾਉਂਦੇ ਨੀ। ਮੇਰੀ ਕਹਾਣੀ ਚ ਬਹੁਤ ਦੀ ਕਹਾਣੀ ਮਿਲੇਗੀ। ਦਿਲ ਚ ਬਹੁਤ ਕੁੱਛ ਆ ਰਿਹਾ ਤੁਹਾਡੇ ਨਾਲ ਸਾਂਝਾਂ ਕਰਨ ਨੂੰ। ਪਰ ਮੈਂ ਕਿਹਾ ਕਿ ਗੱਲਾਂ ਨਾਲ ਨਈ ਗਾਣੇ ਰਾਹੀਂ ਆਪਣੇ ਦਿਲ ਦੇ ਵਰਵਲੇ ਸਾਂਝੇ ਕਰਦੀ ਆ। ਬਹੁਤ ਦੇਰ ਤੋਂ ਮੇਰਾ ਇੱਕ ਸੁਪਨਾ ਸੀ ਕੀ ਮੈਂ ਆਪਣੇ Dad ਨੂੰ ਕੋਈ ਗਾਣਾ tribute ਕਰਾਂ but ਮੈਨੂੰ ਕੁੱਛ ਮਿਲ ਨੀ ਰਿਹਾ ਸੀ ਜਿੱਦਾਂ ਦਾ ਮੈਂ ਚਾਹੁੰਦੀ ਸੀ। ਇੱਕ ਦਿਨ ਐਸਾ ਸੋਹਣਾ ਸਬੱਬ ਬਣਿਆ ਕਿ ਮੈਂ ਤੇ ਆਰ ਨੇਤ ਵੀਰ ‘ਕੱਠੇ ਇੱਕ ਪ੍ਰੋਗਰਾਮ ਤੇ ਚੰਗੇ ਮਾੜੇ ਵਕਤਾਂ ਦੀਆਂ ਗੱਲਾਂ ਕਰਦੇ ਸੀ ਕਿ ਮੈਂ ਆਪਣੇ Dad ਦੀਆਂ ਗੱਲਾਂ ਕਰਨ ਲੱਗੀ। ਆਰਨੇਤ ਵੀਰੇ ਨੇ ਮੇਰੇ ਦਰਦ ਨੂੰ ਗਾਣੇ ਦੇ ਵਿੱਚ ਇੰਨਾ ਸੋਹਣਾ ਬਿਆਨ ਕੀਤਾ ਕਿ ਮਨ ਰੋ ਵੀ ਰਿਹਾ ਸੀ ਤੇ ਖੁਸ਼ ਵੀ ਹੋ ਰਿਹਾ ਸੀ ਕੀ ਜੋ ਮੈਂ ਚਾਹੁੰਦੀ ਸੀ ਓਵੇਂ ਦਾ ਹੀ ਗਾਣਾ ਲਿਖਿਆ ਗਿਆ ਆਰ ਨੇਤ ਨੇ। ਹੁਣ ਬਾਕੀ ਤੁਸੀਂ ਸਾਰੇ ਸੁਣ ਕੇ ਦੱਸ ਦੇਣਾ ਕਿ ਕਿੱਦਾ ਦਾ ਲੱਗਿਆ ਤੁਹਾਨੂੰ।
ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ❤️🙏 ਹੁਣ ਇਹ ਗਾਣਾ ਮੇਰਾ ਤੇ ਨੇਤ ਦਾ ਨਹੀਂ ਤੁਹਾਡਾ ਸਭ ਦਾ ਹੈ।
Happy Father’s Day
@gurlejakhtarmusic @official_rnait @laddigill_ @yugofficial @officialdaanveersingh
@officalhargunveerkaur @kulwinder_kally @angadpreetofficial @trudigitalofficial @prolificdesigns.11
#gurlezakhtar #gurlejakhtar #gurlejakhtarmusic #rnait #rnaitsongs #rnaitfriendsgroup #rnaitmusic #laddigill #newpunjabisong #newpunjabisongs #latestpunjabisongs #latestpunjabisong #newsongalert #baapusong #fathersdayspecial #fathersday2024 | Posted on 13/Jun/2024 12:23:15



