Rweehma Roy

Rweehma Roy Instagram – ਦੀਪ ਕਹਿੰਦਾ ਸੀ ਕਿ ਆਪਾਂ ਗੁਰੂ ਸਾਹਿਬ ਨੂੰ ਸਫਾਈ ਦੇਣੀ ਕੋਈ ਸੰਸਾਰੀ ਬੰਦਾ ਸਾਡੇ ਬਾਰੇ ਕੀ ਬੋਲਦਾ!ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ।ਜਦੋਂ ਕੋਈ ਤੁਹਾਡਾ ਵਿਰੋਧ ਕਰੇ ਕੋਈ ਨਾਲ ਨਾ ਖੜਾ ਹੋਵੇ ।ਉਸ ਸਮੇਂ ਗੁਰੂ ਸਾਹਿਬ ਕੋਲ ਜਾਵੋ।ਉਹ ਤੁਹਾਨੂੰ ਰਾਹ ਦਿਖਾਉਣਗੇ ।ਗੁਰੂ ਸਾਹਿਬ ਕੋਲੋੰ ਰੌਸ਼ਨੀ ਪ੍ਰਾਪਤ ਕਰਕੇ ਦੀਪ ਦੇ ਸੁਪਨੇ ਪੂਰੇ ਕਰਨ ਲਈ ਤੁਰਦੀ ਰਹਾਂਗੀ। ਭਾਵੇਂ ਸਾਰੀ ਦੁਨੀਆਂ ਮੇਰੇ ਵਿਰੁਧ ਕਿਉਂ ਨਾ ਹੋ ਜਾਵੇ।ਮੇਰਾ ਦੀਪ ਅਤੇ ਮੇਰੇ ਗੁਰੂ ਸਾਹਿਬ ਮੇਰੇ ਨਾਲ ਹਨ। ਦੀਪ ਸਭ ਨੂੰ ਪਿਆਰ ਕਰਦਾ ਸੀ। ਦੀਪ ਪੰਜਾਬ ਦੀ ਫਿਕਰ ਕਰਦਾ ਸੀ। ਹਰ ਇੱਕ ਬੰਦਾ ਜੋ ਵੀ ਪੰਜਾਬ ਦੇ ਭਲੇ ਲਈ ਕੰਮ ਕਰਦਾ ਸੀ। ਦੀਪ ਉਹਦੀ ਵੀ ਸਿਫਤ ਕਰਦਾ ਸੀ। ਮੈਨੂੰ ਸਿੱਖੀ ਬਾਰੇ ਬਹੁਤਾ ਨਹੀਂ ਪਤਾ ਪਰ ਦੀਪ ਨੇ ਜੋ ਸਿਖਾਇਆ ਉਹ ਯਾਦ ਹੈ।

ਹੁਣ ਤੁਸੀਂ ਚੰਗਾ ਕਹੋ ਜਾਂ ਮਾੜਾ ।ਪਰ ਮੇਰੇ ਲਈ ਦੀਪ ਦੇ ਸੁਪਨੇ ਮੇਰੇ ਸੁਪਨੇ ਹਨ।ਦੀਪ ਦਾ ਰਾਹ ਹੁਣ ਮੇਰਾ ਰਾਹ ਹੈ। ਦੀਪ ਕਿਤੇ ਨਹੀਂ ਗਿਆ ਮੈਂ ਹਮੇਸ਼ਾ ਦੀਪ ਨੂੰ ਮਹਿਸੂਸ ਕਰਦੀ ਹਾਂ । ਦੀਪ ਮੈਨੂੰ ਪੰਜਾਬ ਵਿੱਚੋਂ ਦਿਖਾਈ ਦਿੰਦਾ ਹੈ।

Reena Rai | Posted on 04/May/2023 18:27:13

Rweehma Roy
Rweehma Roy

Check out the latest gallery of Rweehma Roy